ਉਰਵਸ਼ੀ ਦੀ ਡ੍ਰੈੱਸ ਦੀ ਕੀਮਤ ਜਾਣ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼ਮੁੰਬਈ: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਫੈਸ਼ਨ ਗੇਮ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਉਰਵਸ਼ੀ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਹਮੇਸ਼ਾ ਚਰਚਾ ਵਿੱਚ ਹੈ, ਚਾਹੇ ਉਹ ਕੈਜੂਅਲ ਹੋਵੇ, ਡਿਜ਼ਾਈਨਰ ਹੋਵੇ ਜਾਂ ਏਅਰਪੋਰਟ ਲੁਕ ਹੋਵੇ। ਉਰਵਸ਼ੀ ਹਰ ਕੈਟੇਗਰੀ ਵਿੱਚ ਬਹੁਤ ਖੂਬਸੂਰਤ ਲੱਗਦੀ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਉਰਵਸ਼ੀ ਨੇ ਸ਼ੋਅ ਸਟੋਪਰ ਦੇ ਰੂਪ ਨਾਲ ਫੈਸ਼ਨ ਦੀ ਦੁਨੀਆ ਵਿੱਚ ਤਹਿਲਕਾ ਮਚਾਇਆ।ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਲਈ ਰੈਂਪ ਵਾਕ ਕਰਦੇ ਹੋਏ ਉਰਵਸ਼ੀ ਕਾਫੀ ਖੂਬਸੂਰਤ ਲੱਗੀ। ਉਰਵਸ਼ੀ ਨੇ ਆਪਣੇ ਡਿਜ਼ਾਈਨਰ ਨਾਲ ਰੈਂਪ ਵਾਕ ਦੀ ਝਲਕ ਸਾਂਝੀ ਕੀਤੀ ਹੈ। ਸਾਹਮਣੇ ਆਈ ਲੁਕ ਵਿੱਚ ਉਰਵਸ਼ੀ ਹੈਵੀ ਬਾਲ ਗਾਉਨ ਡ੍ਰੈੱਸ ਵਿਚ ਨਜ਼ਰ ਆਈ। ਉਰਵਸ਼ੀ ਦੇ ਇਸ ਡ੍ਰੈੱਸ ਦੀ ਕੀਮਤ ਤੁਹਾਨੂੰ ਵੀ ਹੈਰਾਨ ਕਰ ਸਕਦੀ ਹੈ। ਉਰਵਸ਼ੀ ਦੇ ਇਸ ਬਾਲ ਗਾਉਨ ਦੀ ਕੀਮਤ 40 ਲੱਖ ਰੁਪਏ ਦੱਸੀ ਜਾ ਰਹੀ ਹੈ।

ਉਰਵਸ਼ੀ ਨੇ ਪਹਿਲੀ ਵਾਰ ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਲਈ ਰੈਂਪ ਵਾਕ ਨਹੀਂ ਕੀਤਾ, ਉਰਵਸ਼ੀ ਨੇ ਅਰਬ ਫੈਸ਼ਨ ਵੀਕ ਵਿੱਚ ਮਿਸਰ ਦੀ ਰਾਜਕੁਮਾਰੀ ਕਲੀਓਪੈਟਰਾ ਦੇ ਡ੍ਰੈੱਸ ਵਿੱਚ ਰੈਂਪ ਵਾਕ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ, ਉਰਵਸ਼ੀ ਰੌਤੇਲਾ ਇੱਕ ਵੱਡੇ ਬਜਟ ਦੀ ਸਾਇੰਸ ਫਿਕਸ਼ਨ ਵਾਲੀ ਤਾਮਿਲ ਫਿਲਮ ਨਾਲ ਆਪਣਾ ਤਾਮਿਲ ਡੈਬਿਊ ਕਰੇਗੀ।ਉਰਵਸ਼ੀ ਨੂੰ ਹਾਲ ਹੀ ਵਿੱਚ ਗੁਰੂ ਰੰਧਾਵਾ ਦੇ ਨਾਲ ਉਨ੍ਹਾਂ ਦੇ ਗਾਣੇ ਲਈ ਇੱਕ ਬਲਾਕਬਸਟਰ ਹੁੰਗਾਰਾ ਮਿਲਿਆ ਹੈ। ਉਰਵਸ਼ੀ ਰੌਤੇਲਾ ਜੀਓ ਸਟੂਡੀਓ ਦੀ ਵੈੱਬ ਸੀਰੀਜ਼ ਇੰਸਪੈਕਟਰ ਅਵਿਨਾਸ਼ਵਿੱਚ ਰਣਦੀਪ ਹੁੱਡਾ ਦੇ ਨਾਲ ਮੁੱਖ ਭੂਮਿਕਾ ਵੀ ਨਿਭਾਉਣ ਵਾਲੀ ਹੈ।

ਇਹ ਵੀ ਪੜ੍ਹੋ: Nirmala on Lakhimpur Violence: ਅਮਰੀਕਾ ‘ਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੁੱਛਿਆ ਲਖੀਮਪੁਰ ਖੀਰੀ ਹਿੰਸਾ ਬਾਰੇ ਸਵਾਲ ਤਾਂ ਅੱਗੋਂ ਮਿਲਿਆ ਇਹ ਜਵਾਬ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904
Source link

Leave a Reply

%d bloggers like this: